Saturday, January 3, 2026

ਸਰਕਾਰੀ ਅਦਾਰੇ ਵੀ ਮੁਕਾਬਲੇਬਾਜ਼ੀ ਵਿਚ ਉਤਰਨ ਲਈ ਮਜਬੂਰ

 

ਸਰਕਾਰੀ ਅਦਾਰੇ ਵੀ ਮੁਕਾਬਲੇਬਾਜ਼ੀ ਵਿਚ ਉਤਰਨ ਲਈ ਮਜਬੂਰ

 

ਤੜਕੇ ਜਦ ਮੈਂ ਸੈਰ ਕਰ ਰਿਹਾ ਸਾਂ  ਅਚਾਨਕ ਮੇਰੀ ਨਜ਼ਰ ਇਕ ਸਰਕਾਰੀ ਮਲਟੀਪਰਪਜ਼ ਸੀਨੀਅਰ ਸਕੈਂਡਰੀ ਸਕੂਲ ਦੇ ਮੁੱਖ ਬੋਰਡ ਤੇ ਪਈ ਜਿਥੇ ਇਕ ਕਪੜੇ ਦਾ ਬੈਨਰ ਲਟਕ ਰਿਹਾ ਸੀ। ਇਸ ਬੈਨਰ ਨੇ ਮੇਰੀ ਜਿਗਿਆਸ਼ਾ ਜਗਾਈ ਤੇ ਧਿਆਨ ਨਾਲ ਵੇਖਣ ਤੇ ਪਤਾ ਚਲਾ ਕਿ ਇਸ ਰਾਹੀ ਸਮਾਜ ਨੂੰ ਸਰਕਾਰੀ ਸਕੂਲ ਵਿਚ ਦਾਖਲੇ ਦਾ ਨੋਟਿਸ ਹੈ। ਵੱਖ ਵੱਖ ਵਿਗਿਆਨ, ਕਾਮਰਸ਼ ਅਤੇ ਵੋਕੇਸ਼ਨਲ ਜਮਾਤਾ ਦੇ ਦਾਖਲੇ ਵੱਲ ਇਸ਼ਾਰਾ ਕੀਤਾ ਹੋਇਆ ਹੈ। ਮੈਨੂੰ ਤਾਂ ਇਹ ਗੱਲ ਭਾ ਗਈ। ਮੇਰਾ ਆਪਣਾ ਸਕੂਲ ਹੈ ਇਥੋਂ ਹੀ ਮੈ ਵਿਦਿਆ ਪ੍ਰਾਪਤ ਕੀਤੀ। ਪਹਿਲੋ ਤਾਂ ਅਜੇਹਾ ਕਦੇ ਨਹੀ ਵੇਖਿਆ ਸੀ। ਹਮੇਸ਼ਾ ਇਥੋਂ ਦੇ ਅਧਿਆਪਕਾਂ ਅਤੇ ਮੁੱਖੀਆਂ ਨੇ ਕੇਵਲ ਇਕ ਸਰਕਾਰੀ ਅਦਾਰਾ ਹੀ ਸਮਝਿਆ ਹੋਇਆ ਸੀ।

           ਇਸ ਸਕੂਲ ਦੀ ਕਦੇ ਕੋਈ ਮੁਨਿਆਦੀ ਜਾਂ ਮਸ਼ਹੂਰੀ ਨਹੀਂ ਵੇਖੀ ਸੀ। ਸ਼ਾਇਦ ਇਸ ਲਈ ਕਿ ਸਮਾਜ ਸਰਕਾਰੀ ਅਦਾਰਿਆਂ ਬਾਰੇ ਜਾਣਦਾ ਹੀ ਹੈ। ਪਰ ਇੰਜ ਸੋਚਣਾ ਗਲਤ ਹੈ। ਬਿਨਾਂ ਰੋਏ ਤਾਂ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਦਿੰਦੀ ਜੋ ਉਸ ਦਾ ਆਪਣਾ ਜਾਇਆ ਹੁੰਦਾ ਹੈ, ਇਹ ਕਹਾਵਤ ਬਹੁਤ ਮਸ਼ਹੂਰ ਹੈ। ਫਿਰ ਸਰਕਾਰੀ ਅਦਾਰੇ ਕਿਵੇਂ ਸੋਚ ਲੈਦੇ ਹਨ ਕਿ ਹਰ ਕੋਈ ਉਨ੍ਹਾਂ ਬਾਰੇ ਜਾਣਦੇ ਹੀ ਹਨ।

          ਇਹ ਵੀ ਕਹਿਣਾ ਚਾਹੁੰਦਾਂ ਹਾਂ ਕਿ ਸਰਕਾਰੀ ਅਦਾਰਿਆਂ ਨੂੰ ਅਸਫਲਤਾ ਇਸ ਲਈ ਵੇਖਣੀ ਪੈਦੀ ਹੈ ਕਿਉਂ ਕਿ ਉਹ ਆਪਣੇ ਹੀ ਦਾਣੇ ਭੁਣਾਂ ਹੀ ਨਹੀ ਸਕੇ ਕਦੇ। ਮੇਰਾ ਕਹਿਣ ਤੋ ਭਾਵ ਹੈ ਕਿ ਸਰਕਾਰੀ ਅਦਾਰੇ ਆਪਣੀ ਕਾਰਗੁਜ਼ਾਰੀ ਦਾ ਰੋਲਾ ਨਹੀ ਪਾ ਸਕੇ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜੋ ਉਚੀਂ ਬੋਲਦਾ ਹੈ ਉਸੇ ਨੂੰ ਸਾਰੇ ਸੁਣਦੇ ਹਨ, ਸਾਰੇ ਉਸੇ ਦੇ ਹੱਕ ਵਿਚ ਬੋਲਦੇ ਹਨ।  ਉੱਚਾ ਤੇ ਰੋਲਾ ਪਾਉਣ ਵਾਲਾ ਭਾਵੇਂ ਝੂਠਾ ਹੀ ਕਿਉ ਨਾ ਹੋਵੇ। ਸਮਾਜ ਜਾਣਦਾ ਹੈ ਕਿ ਜੋ ਵਸੀਲੇ ਸਰਕਾਰ ਪਾਸ ਹਨ ਕਿਸੇ ਹੋਰ ਕੋਲ ਨਹੀਂ, ਫਿਰ ਵੀ ਫਾਡੀ ਰਹੇ, ਹੈਰਾਨ ਹੀ ਨਹੀਂ ਕਰਦੇ ਸਗੌ ਹੈਰਾਨਗੀ ਵੀ ਹੁੰਦੀ ਹੈ।

          ਸਰਕਾਰ ਦੇ ਸਮਾਨੰਤਰ ਪ੍ਰਾਈਵੇਟ ਅਦਾਰੇ ਸੁਰੂ ਤੋਂ ਹੀ ਚੀਂਗ ਚਿਗਾੜਾ ਪਾਣ ਲਗ ਜਾਂਦੇ ਹਨ। ਸਮਾਜ ਤੱਕ ਅਪੜਣ ਲਈ ਹਰ ਕਿਸਮ ਦੇ ਹੱਥਕੰਡੇ ਵਰਤਦੇ ਹਨ। ਆਪਣਿਆਂ ਉਪਲੱਭਦੀਆਂ ਦਾ ਜਿਕਰ ਕਰਨਾ ਹੀ ਹੁੰਦਾ ਹੈ ਨਾਲ ਨਾਲ ਹੋਰਾ ਨੂੰ ਵੀ ਲਪੇਟ ਲੈਦੇ ਹਨ। ਚੰਗੀ ਪਹੁੰਚ ਹੈ ਵਿਚਾਰ ਧਾਰਾ ਦੀ ਲਾਹਾ ਲੈਣਾ ਹੀ ਚਾਹੀਦਾ ਹੈ। ਅਖਬਾਰਾਂ ਵਿਚ ਹੈਂਡ ਬਿਲ ਪਾਏ ਜਾਂਦੇ ਹਨ। ਪੋਸਟਰਾਂ ਦੀ ਲੜਾਈ ਲੜੀ ਜਾਂਦੀ ਹੈ। ਲੋਕਲ ਟੀ.ਵੀ. ਚੈਨਲਾਂ ਤੇ ਇਸਤਿਹਾਰ ਦਿਤੇ ਜਾਂਦੇ ਹਨ। ਇਥੋ ਤੱਕ ਕੇ ਗਾਹਕਾਂ ਨੂੰ ਲੁਭਾਣ ਖਾਤਿਰ ਮੀਟਿੰਗ, ਚਾਹ ਪਾਣੀ ਤੇ ਛੋਟੇ ਮੋਟੇ ਗਿਫਟ ਵੀ ਵੰਡੇ ਜਾਂਦੇ ਹਨ।  ਪ੍ਰਾਈਵੇਟ ਅਦਾਰਾ ਦੀ ਸੋਚ ਹੁੰਦੀ ਹੈ ਕਿ ਅਜੇਹੇ ਢੰਗਾਂ ਨਾਲ ਜੇ ਕੁਝ ਉਲੱਭਦ ਹੋ ਜਾਵੇ ਤਾਂ ਖਰਚਾ ਆਪੇ ਹੀ ਨਿਕਲ ਆਵੇਗਾ ਕੋਈ ਫਿਕਰ ਨਹੀਂ। ਐਮ.ਬੀ.ਏ. ਦੀ ਪੜ੍ਹਾਈ ਨੇ ਸਿਖਾਇਆ ਏਹੀ ਕੁਝ ਹੈ।

          ਹਾਂ, ਸੱਚ, ਆਮਦਨ ਕਰ ਵਿਭਾਗ ਹੀ ਅਜੇਹੀ ਸਰਕਾਰੀ ਇਕਾਈ ਨਜ਼ਰੀ ਪੈਦੀ ਹੈ ਜਿਸ ਵਲੋ ਸਮੇ ਸਮੇ ਅਖਬਾਰਾਂ, ਅਤੇ ਟੀ.ਵੀ. ਵਿਚ ਆਮਦਨ ਕਰ ਜ੍ਹਮਾਂ ਕਰਾਉਣ ਦੀ ਤਾਰੀਖਾਂ ਬਾਰੇ ਦਸਿਆ ਕਿਹਾ ਜਾਦਾ ਹੈ। ਇੰਜ ਸਮਾਜ ਵਿਚ ਸਜਾ ਦੇ ਡਰ ਤੋ ਬਚਣ ਲਈ ਟੈਕਸ ਅਤੇ ਰਿਟਰਨ ਭਰਨ ਦੀ ਯਾਦ ਬਣੀ ਰਹਿੰਦੀ ਹੈ।  ਇਸ ਦਾ ਲਾਭ ਹੀ ਹੋਇਆ ਹੈ ਅਦਾਰੇ ਨੂੰ ਕੁਝ ਕੁ ਲੱਖ ਖਰਚ ਕੇ ਕਈ ਖਰਬ ਵੀ ਤਾਂ ਕਮਾਏ ਜਾਂਦੇ ਹਨ।

          ਦੂਜੇ ਪਾਸੇ ਇਕ ਹੋਰ ਅਦਾਰਾ ਹੈ ਰੋਜ਼ਗਾਰ ਵਿਭਾਗ ਦਾ। ਜਦੋ ਤੋ ਇਹ ਵਿਭਾਗ ਹੋਂਦ ਵਿਚ ਆਇਆ ਹੈ, ਸ਼ੇਰ ਬਗਿਆਂ ਨੇ ਕਦੇ ਹੀ ਸਮਾਜ ਨੂੰ ਜਾਣਕਾਰੀ ਦਿਤੀ ਹੋਵੇਗੀ ਕਿ ਇਹ ਕਿਸ ਲਈ ਕੀ ਕਰਦਾ ਹੈ। ਇਤਨੇ ਕੰਜੂਸ ਹਨ ਕਿ ਆਪਣਾ ਪਤਾ ਵੀ ਨਹੀ ਦਸਣਾਂ ਚਾਹੁੰਦੇ ਕਿ ਕਿਥੇ ਹੈ ਦਫਤਰ। ਪਬਲਿਕ ਇਕ ਦੂਸਰੇ ਤੋ ਸੁਣ ਸੁਣਾਂ ਕੇ ਅਪੜਦੇ ਹਨ ਇਨਾਂ ਤਾਈਂ। ਇਹ ਆਦਾਰਾ ਸਿਖਿਆ ਤੇ ਕਿੱਤਾ ਅਗਵਾਈ ਦਾ ਵੀ ਕੰਮ ਕਰਦਾ ਹੈ ਪਰ ਸਹਿਰ, ਪਿੰਡ ਵਿਚ ਕਿਸੇ ਨੂੰ ਪਤਾ ਹੀ ਨਹੀਂ ਲਗਦਾ ਕਿ ਕਿਥੇ ਅਗਵਾਈ ਦਾ ਸਮਾਗਮ ਹੋਣਾਂ ਹੈ। ਲੁੱਕ ਲੁੱਕ ਕੇ ਕੰਮ ਕਰਦੇ ਹਨ ਕਿ ਕਿਸੇ ਨੂੰ ਪਤਾ ਨਾ ਲਗ ਜਾਵੇ।

          ਪ੍ਰਾਈਵੇਟ ਕੰਪਨੀਆਂ ਵਾਲੇ ਰੋਜ਼ਗਾਰ ਦੇ ਅਦਾਰੇ ਹੋ ਹਲਾ ਕਰ ਦਿੰਦੇ ਹਨ ਜਦ ਵੀ ਕਿਤੇ ਕੋਈ ਫੰਕਸ਼ਨ ਕਰਨਾ ਹੰਦਾ ਹੈ ਇਸੇ ਲਈ ਤਾਂ ਉਨਾਂ ਨੂੰ ਸਫਲਤਾ ਵੀ ਮਿਲਦੀ ਹੈ। ਸਰਕਾਰੀ ਰੋਜਗਾਰ ਦਫਤਰ ਵਾਲੇ ਨੋਕਰੀਆਂ ਵੀ ਲਗਵਾਦੇਂ ਹਨ ਪਰ ਦਸ ਨਹੀਂ ਸਕਦੇ। ਅੰਦਰਲੀ ਗੱਲ ਦਸਾਂ ਜੇ ਤੁਸੀ ਕਿਸੇ ਰੋਜ਼ਗਾਰ ਦਫਤਰ ਜਾ ਕੇ ਪੁਛ ਲਵੋ ਕਿ ਕੋਈ ਨੋਕਰੀ ਆਈ ਹੈ ਜਾਂ ਕਿਸੇ ਨੂੰ ਮਿਲੀ ਹੈ ਤਾਂ ਉਥੋ ਦੇ ਅਫਸਰ ਤੇ ਕਰਮਚਾਰੀ ਕਹਿਣਗੇ ਕਿ ਅਸੀਂ ਨਹੀਂ ਦਸ ਸਕਦੇ ਤੁਸੀ ਡਾਇਰੈਕਟਰ ਸਾਹਿਬ ਨੂੰ ਹੀ ਪੁਛੋ ਉਹੋ ਹੀ ਦਸਣਗੇ। ਭਲਿਓ ਲੋਕੋ ਚੰਗੇ ਮਾੜੇ ਕੰਮ ਦਫਤਰ ਵਾਲੇ ਕਰਨ ਦਸਣ ਵਡੇ ਅਫਸਰ ਇਹੋ ਖਾਮੀ ਹੈ ਪ੍ਰਚਾਰ ਵਿਚ ਸਰਕਾਰੀ ਦਫਤਰਾਂ ਅੰਦਰ। ਇਸੇ ਲਈ ਡੁਬਦੇ ਜਾ ਰਹੇ ਹਨ ਸਰਕਾਰੀ ਅਦਾਰੇ। ਹੁੰਦੇ ਸੁੰਦੇਆਂ ਜੇ ਆਪਣਾ ਰੋਲਾ ਨਾ ਪਾ ਸਕਣ ਤਾਂ ਗੋਡੇ ਲਾਣਾ ਹੈ ਲੋਕ ਸੰਪਰਕ ਦਾ ਦਫਤਰ।

        ਸਰਕਾਰੀ ਮਲਟੀਪਰਪਜ਼ ਸੀਨੀਅਰ ਸਕੈਂਡਰੀ ਸਕੂਲ, ਪਟਿਆਲਾ ਦਾ ਆਪਣੇ ਆਪ ਨੂੰ ਸਮਾਜ ਸਨਮੁਖ ਪੇਸ਼ ਕਰਨ ਦਾ ਉਪਰਾਲਾ ਚੰਗਾ ਕਦਮ ਹੈ। ਸਕੂਲ ਬਾਹਰ ਟੰਗਿਆ ਬੈਨਰ ਜੇ ਸਮਾਜ ਵਿਚ ਸਰਕਾਰੀ ਸਕੂਲ ਦੇ ਡੁਬਦੇ ਸੂਰਜ ਨੂੰ ਮੁੜ ਚੜਾਂਣ ਵਿਚ ਕਾਮਯਾਬ ਹੋ ਜਾਂਦਾ ਹੈ, ਭਾਵ ਦਾਖਲੇ ਦੀ ਮਿਕਦਾਰ ਵੱਧ ਜਾਂਦੀ ਹੈ ਭਾਵੇਂ ਕੁਝ ਹੀ ਹੋਵੇ, ਸਲਾਹਣ ਯੋਗ ਹੋਵੇਗਾ ਇਹ ਕਦਮ ਉੱਚ ਅਧਿਕਾਰੀਆਂ ਵਲੋ ਵੀ ਸਰਾਹੀ ਜਾਂਣਾ ਚਾਹੀਦੀ ਹੈ। ਸਕੂਲ ਦੇ ਵਿਦਿਆਰਥੀ ਵੀ ਆਪਣੇ ਵਿਦਿਆ ਮੰਦਰ ਦੀ ਸੰਭਾਲ ਕਰਨ। ਮਾਪੇ, ਪਿੰਡ ਅਤੇ ਸਹਿਰ ਵਾਸੀ ਮਿਲ ਜੁਲ ਕੇ ਕੁਝ ਮਾਲੀ ਸਹਾਇਤਾ ਦਾ ਯੋਗਦਾਨ ਪਾਣ ਤਾਂ ਅਸੀ ਪਿਛੜਾਂਗੇ ਨਹੀਂ ਸਾਡੇ ਜਮਾਨੇ ਵਿਚ ਤਾਂ ਅਸੀਂ ਤਾਂ ਇੰਜ ਹੀ ਕਰਦੇ ਸਾਂ। ਪ੍ਰਾਈਵੇਟ ਅਦਾਰੇ ਵੀ ਤਾਂ ਸਾਡੇ ਹੀ ਦਾਨ ਪੁੰਨ ਤੇ ਹੁੰਦੇ ਹਨ ਉਨਾ ਦਾ ਆਪਣਾ ਤਾਂ ਕੁਝ ਨਹੀਂ ਹੁੰਦਾ। ਜਿਥੇ ਸਰਕਾਰੀ ਅਖਰ ਆ ਜਾਂਦਾਂ ਹੈ ਸਾਡੀ ਜੇਬਾਂ ਦੇ ਬਟਣ ਬੰਦ ਹੋ ਜਾਂਦੇ ਹਨ ਉਵੇ ਹੀ ਜਿਵੇ ਮੰਦਰ, ਗੁਰਦੁਆਰੇ ਮਥਾ ਟੇਕਣ ਲਈ ਭਾਣ ਲਭਦੇ ਹੁੰਦੇ ਹਾਂ।

ਇਹ ਕਦਮ ਹੋਰਾਂ ਲਈ ਮਾਰਗਦਰਸ਼ਨ ਵੀ ਹੋਵੇਗਾ। ਜਦੋ ਜਾਗੇ ਤਦੇ ਸਵੇਰਾ। ਹੰਬਲਾ ਮਾਰਨ ਦੀ ਲੋੜ ਹੈ ਅਤੇ ਵਡੇ ਅਫਸਰਾਂ ਦੀ ਸਲਾਘਾ ਦੀ ਥਾਪੀ ਦੀ। ਸਾਡੀ ਤੁਛ ਜਹੀ ਸਹਾਇਤਾ ਅਤੇ ਧਿਆਨ ਸਰਕਾਰੀ ਅਦਾਰਿਆ ਦੀ ਚੜ੍ਹਤ ਕਰ ਦੇਵੇਗਾ ਅਤੇ ਇਹ ਵੇਖ ਪ੍ਰਾਈਵੇਟ ਅਦਾਰੇ ਸੜ ਮਚਣਗੇ ਮੇਰਾ ਵਿਸ਼ਵਾਸ ਹੈ ਸੱਚ ਜਾਣਿਓ।

 

( ਡਾ: ਰਿਪੁਦਮਨ ਸਿੰਘ )

85-S, Sant Nagar,

Patiala 147001

Mob.: 9815200134

 

 

No comments: